ਪਿੰਡ ਕਰਤਾਰਪੁਰ, ਰਾਵੀ ਨਦੀ ਦੇ ਪੱਛਮੀ ਕਿਨਾਰੇ ਤੇ ਸਥਿੱਤ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ। ਗੁਰਦੁਆਰਾ ਡੇਰਾ ਬਾਬਾ ਨਾਨਕ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੇ ਰਾਵੀ ਨਦੀ ਦੇ ਪੂਰਬੀ ਕਿਨਾਰੇ ਤੇ ਸਥਿੱਤ ਹੈ। ਰਾਵੀ ਨਦੀ ਦੇ ਪੱਛਮੀ ਪਾਸੇ ਕਰਤਾਰਪੁਰ, ਪਕਿਸਤਾਨ ਕਸਬਾ ਸਥਿੱਤ ਹੈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਦੇ ਨਜ਼ਦੀਕ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ 4.5 ਕਿਲੋਮੀਟਰ ਦੂਰ ਸਥਿੱਤ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਪੈਂਦਾ ਹੈ। ਡੇਰਾ ਬਾਬਾ ਨਾਨਕ-ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਭਾਰਤੀ ਹਿੱਸੇ ਵਿੱਚ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ 4.1 ਕਿਲੋਮੀਟਰ ਲੰਬਾ 4 ਲੇਨ ਹਾਈਵੇ ਅਤੇ ਅੰਤਰਰਾਸ਼ਟਰੀ ਸਰਹੱਦ ਤੇ ਇਕ ਆਧੁਨਿਕ ਏਕੀਕ੍ਰਿਤ ਯਾਤਰੀ ਟਰਮੀਨਲ (IPT) ਸ਼ਾਮਲ ਹਨ। ਡੇਰਾ ਬਾਬਾ ਨਾਨਕ ਭਾਰਤ ਵਿੱਚ ਪੰਜਾਬ ਰਾਜ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਿੱਤ ਇੱਕ ਸ਼ਹਿਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਨੇ ਇਸ ਕਸਬੇ ਨੂੰ ਵਸਾਇਆ ਅਤੇ ਆਪਣੇ ਮਹਾਨ ਪੂਰਵਜ ਤੋਂ ਬਾਅਦ ਇਸਦਾ ਨਾਮ ਡੇਰਾ ਬਾਬਾ ਨਾਨਕ ਰੱਖਿਆ।
ਅੰਮ੍ਰਿਤਸਰ ਤੋਂ ਦੂਰੀ-45 ਕਿਲੋਮੀਟਰ NH354B ਦੁਆਰਾ
ਬਟਾਲਾ ਤੋਂ ਦੂਰੀ-24 ਕਿਲੋਮੀਟਰ ਜ਼ਿਲ੍ਹਾ ਰੋਡ ਦੁਆਰਾ
ਗੁਰਦਾਸਪੁਰ ਤੋਂ ਦੂਰੀ-30 ਕਿਲੋਮੀਟਰ NH354 ਦੁਆਰਾ
ਜਲੰਧਰ ਤੋਂ ਦੂਰੀ-112 ਕਿਲੋਮੀਟਰ ਵਾਇਆ ਬਟਾਲਾ
ਕਰਤਾਰਪੁਰ ਸਾਹਿਬ ਲਾਂਘਾ ਕਾਰਜਕਾਰੀ ਕਮੇਟੀ (KSCEC)
ਡੇਰਾ ਬਾਬਾ ਨਾਨਕ (ਡੀ.ਬੀ.ਐੱਨ.)- ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਦਿਨ ਪ੍ਰਤੀ ਦਿਨ ਦੇ ਕਾਰਜਸ਼ੀਲ ਪਹਿਲੂਆਂ ਵਿੱਚ ਤਾਲਮੇਲ ਬਣਾਉਣ ਅਤੇ ਉਹਨਾਂ ਨੂੰ ਸੁਵਿਧਾਜਨਕ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰਸ਼ਾਸਕ, ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ, ਪੰਜਾਬ ਦੀ ਪ੍ਰਧਾਨਗੀ ਹੇਠ ਇੱਕ ਦਸ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।
ਆਨਲਾਈਨ ਬਿਨੈ-ਪੱਤਰ ਭਰਨ ਤੋਂ ਪਹਿਲਾਂ:
ਇਹ ਸੁਨਿਸ਼ਚਿਤ ਕਰ ਲਓ ਕਿ ਤੁਹਾਡੇ ਕੰਪਿਊਟਰ ਸਿਸਟਮ ਵਿੱਚ ਐਕਰੋਬੈਟ ਰੀਡਰ ਸਥਾਪਤ ਹੈ। ਜੇ ਤੁਹਾਡੇ ਕੋਲ ਸੌਫਟਵੇਅਰ ਨਹੀਂ ਹੈ, ਤਾਂ ਤੁਸੀਂ ਇਸਨੂੰ ਇਥੋਂ ਡਾਊਨਲੋਡ ਕਰ ਸਕਦੇ ਹੋ।
ਬਿਨੈਕਾਰ ਨੂੰ ਰਜਿਸਟ੍ਰੇਸ਼ਨ ਫਾਰਮ ਭਰਨ ਲਈ ਆਪਣਾ ਬਲੱਡ ਗਰੁੱਪ ਪਤਾ ਹੋਣਾ ਚਾਹੀਦਾ ਹੈ।
ਬਿਨੈਕਾਰ ਲਈ ਸ਼ਰਤਾਂ :
ਬਿਨੈਕਾਰ ਕੋਲ ਇਕ ਵੈਧ ਸਧਾਰਣ ਪਾਸਪੋਰਟ ਹੋਣਾ ਚਾਹੀਦਾ ਹੈ।
OCI ਕਾਰਡ ਧਾਰਕਾਂ ਲਈ ਰਜਿਸਟ੍ਰੇਸ਼ਨ ਫਾਰਮ ਵਿੱਚ OCI ਕਾਰਡ ਦਾ ਵੇਰਵਾ ਭਰਨਾ ਜਰੂਰੀ ਹੈ।
ਇਹ ਬਿਨੈਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਸਪੋਰਟ ਪਰ ਲਿਖਤ ਅਨੁਸਾਰ ਪੂਰੀ ਅਤੇ ਸਹੀ ਜਾਣਕਾਰੀ ਜਿਵੇਂ ਨਾਮ ਦੇ ਸਪੈਲਿੰਗ, ਜਨਮ ਮਿਤੀ ਆਦਿ ਮੁਹੱਈਆ ਕਰੇ।
ਬਿਨੈ-ਪੱਤਰ ਵਿੱਚ ਗਲਤ ਜਾਂ ਝੂਠੀ ਜਾਣਕਾਰੀ ਦੇਣਾ, ਕਿਸੇ ਵੀ ਪਦਾਰਥਕ ਤੱਥ ਨੂੰ ਛੁਪਾਉਣਾ ਬਿਨੈ-ਪੱਤਰ ਨੂੰ ਰੱਦ ਕਰਨ ਲਈ ਅਧਾਰ ਹੋਵੇਗਾ।
ਰਜਿਸਟ੍ਰੇਸ਼ਨ ਫਾਰਮ ਭਰਨ ਲਈ ਹੇਠ ਲਿਖੀਆਂ ਚੀਜ਼ਾਂ ਤਿਆਰ ਰੱਖੋ:
ਪਾਸਪੋਰਟ ਸਾਈਜ਼ ਫੋਟੋਗ੍ਰਾਫ ਦੀ ਸਕੈਨ ਕੀਤੀ ਕਾਪੀ। (JPG ਫਾਰਮੈਟ ਵਿੱਚ 300 kb ਤੱਕ)
PDF ਫਾਰਮੈਟ ਵਿੱਚ 500 kb ਤੱਕ ਪਾਸਪੋਰਟ ਦੀ ਸਕੈਨ ਕੀਤੀ ਕਾਪੀ ਜਿਸ ਤੇ ਫੋਟੋ ਅਤੇ ਨਿੱਜੀ ਵੇਰਵਾ ਹੋਵੇ ਅਤੇ ਪਾਸਪੋਰਟ ਦੇ ਆਖਰੀ ਪੇਜ਼ ਦੀ ਸਕੈਨ ਕੀਤੀ ਕਾਪੀ ਜਿਸ ਤੇ ਪਰਿਵਾਰਕ ਵੇਰਵਾ ਹੋਵੇ।
ਕੇਵਲ PDF ਫਾਰਮੈਟ ਵਿੱਚ 500 kb ਆਕਾਰ ਤੱਕ ਓ.ਸੀ.ਆਈ ਕਾਰਡ ਦੇ ਪਹਿਲੇ ਪੰਨੇ ਦੀ ਸਕੈਨ ਕੀਤੀ ਕਾਪੀ।
ਆਨ-ਲਾਈਨ ਰਜਿਸਟ੍ਰੇਸ਼ਨ ਫਾਰਮ ਦਾ ਨਮੂਨਾ :
ਬਿਨੈਕਾਰ, ਰਜਿਸਟ੍ਰੇਸ਼ਨ ਫਾਰਮ ਨੂੰ ਆਨਲਾਈਨ ਭਰਨ ਲਈ ਲੋੜੀਂਦੀ ਜਾਣਕਾਰੀ ਲਈ ਖਾਲੀ ਰਜਿਸਟ੍ਰੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹਨ।
ਭਾਰਤੀ ਇੱਥੋਂ ਡਾਊਨਲੋਡ ਕਰਨ
OCI ਕਾਰਡ ਧਾਰਕ ਇੱਥੋਂ ਡਾਊਨਲੋਡ ਕਰਨ
ਸਫਲਤਾ ਪੂਰਵਕ ਰਜਿਸਟ੍ਰੇਸ਼ਨ ਤੋਂ ਬਾਅਦ:
ਰਜਿਸਟ੍ਰੇਸ਼ਨ ਫਾਰਮ ਦਾ ਪ੍ਰਿੰਟਆਊਟ ਲਓ ਅਤੇ ਆਪਣੇ ਨਾਲ ਹਵਾਲੇ ਲਈ ਰੱਖੋ।
ਸਫਲਤਾ ਪੂਰਵਾਕ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਤੁਹਾਨੂੰ ਇੱਕ ਮੋਬਾਇਲ ਸੰਦੇਸ਼ ਅਤੇ ਈ-ਮੇਲ ਪ੍ਰਾਪਤ ਹੋਵੇਗੀ।
ks-support[at]nic[dot]in
ਪੰਜਾਬ ਦੇ ਵਸਨੀਕਾਂ ਲਈ
: 1100
ਅੰਤਰਰਾਸ਼ਟਰੀ/ਹੋਰ ਰਾਜਾਂ ਲਈ
: 01724111905